ਕੋਰੋਨਾ ਨਾਲ ਜੂਝਦਿਆਂ ਆਰਥਿਕ ਗਤੀਵਿਧੀਆਂ ਵੀ ਜਾਰੀ ਰੱਖਣ ਦੀ ਲੋੜ: ਗਡਕਰੀ

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਐੱਮਐੱਸਐੱਮਈ ਉੱਤੇ ਕੋਵਿਡ 19 ਦੇ ਪ੍ਰਭਾਵ ਉੱਤੇ ਚਮੜਾ ਨਿਰਯਾਤ ਪਰਿਸ਼ਦ, ਫਿੱਕੀ (FICCI)- “ਐੱਨਬੀਐੱਫਸੀ ਪ੍ਰੋਗਰਾਮ” ਅਤੇ ਆਈਐੱਮਸੀ ਵਣਜ ਤੇ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕਾਂ ਆਯੋਜਿਤ ਕੀਤੀਆਂ।

 

ਆਪਸੀ ਗੱਲਬਾਤ ਦੌਰਾਨ ਮੰਤਰੀ ਨੇ ਉਲੇਖ ਕੀਤਾ ਕਿ ਵਰਤਮਾਨ ਆਰਥਿਕ ਅਸਥਿਰਤਾ ਨਾਲ ਨਿਪਟਣ ਲਈ ਐੱਮਐੱਸਐੱਮਈ ਸੈਕਟਰ ਨੂੰ ਅਤਿ ਜ਼ਰੂਰੀ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਵਿਸ਼ੇਸ਼ ਆਰਥਿਕ ਪੈਕੇਜ -ਆਤਮਨਿਰਭਰ ਭਾਰਤ ਅਭਿਯਾਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਵੱਖ-ਵੱਖ ਉਪਾਵਾਂ ਦੀ ਵਿਆਖਿਆ ਕੀਤੀ ਜਿਨ੍ਹਾਂ ਦਾ ਐਲਾਨ ਐੱਮਐੱਸਐੱਮਈ ਲਈ ਕੀਤੀ ਗਈ ਹੈ ਅਤੇ ਜਿਸ ਵਿੱਚ ਇਸ ਸੈਕਟਰ ਨੂੰ ਜ਼ਰੂਰੀ ਸਹਾਇਤਾ ਉਪਲਬੱਧ ਕਰਾਉਣ ਲਈ ਐੱਮਐੱਸਐੱਮਈ ਦੀ ਪਰਿਭਾਸ਼ਾ ਵਿੱਚ ਪਰਿਵਰਤਨ ਵੀ ਸ਼ਾਮਲ ਹੈ ਉਨ੍ਹਾਂ ਕਿਹਾ ਕਿ ਮੱਧਮ ਉੱਦਮੀਆਂ ਦੀ ਪਰਿਭਾਸ਼ਾ ਨੂੰ ਨਿਵੇਸ਼ ਅਤੇ ਸਬੰਧਿਤ  ਹਿਤਧਾਰਕਾਂ ਤੋਂ ਟਰਨਓਵਰ ਸੀਮਾਂ ਅਧਾਰ ਇਨਪੁੱਟਾ ਨੂੰ ਵਧਾਉਣ ਦੁਆਰਾ ਅਤੇ ਸੋਧ ਦਿੱਤਾ ਗਿਆ।

 

ਚਮੜਾ ਨਿਰਯਾਤ ਪਰਿਸ਼ਦ ਦੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਆਗਰਾ ਰਿੰਗ ਰੋਡ ਨੇੜੇ ਇੱਕ ਲੈਦਰ ਕਲੱਸਟਰ ਸਥਾਪਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਜਾ ਸਕਦਾ ਹੈ। ਇਹ ਉਦਯੋਗਿਕ ਕਲਸਟਰ ਆਗਰਾ ਦੇ ਚਮੜਾ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਸਮਾਰਟ ਸ਼ਹਿਰ, ਸਮਾਰਟ ਪਿੰਡ ਅਤੇ ਹੋਰ ਬੁਨਿਆਦੀ ਢਾਂਚਿਆਂ ਦਾ ਵਿਕਾਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿਰਯਾਤ ਉਤਪਾਦਾਂ ਨੂੰ ਭੇਜਣ ਦੇ ਮਕਸਦ ਲਈ ਨਿਜੀ ਏਅਰਲਾਈਨ ਦੀ ਵਰਤੋਂ ਲਈ ਹਵਾ ਮੰਤਰਾਲੇ ਕੋਲੋ ਆਗਿਆ ਲੈਣ ਲਈ ਵਿਚਾਰ ਕੀਤਾ ਜਾ ਸਕਦਾ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਸਮੇਂ ਦੀ ਮਹੱਤਵਪੂਰਨ ਲੋੜ ਆਰਥਿਕ ਗਤੀਵਿਧੀਆਂ ਨੂੰ ਜਾਰੀ ਰੱਖਦੇ ਹੋਏ ਕੋਵਿਡ 19 ਮਹਾਮਾਰੀ ਨਾਲ ਲੜਨ ਦੀ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਇਹ ਮਹਾਮਾਰੀ ਇੱਕ ਲੁਕਿਆ ਹੋਇਆ ਵਰਦਾਨ ਵੀ ਸਿੱਧ ਹੋ ਸਕਦੀ ਹੈ ਅਤੇ ਸਾਨੂੰ ਇਸ ਅਵਸਰ ਦਾ ਪ੍ਰਯੋਗ ਕਰਨ ਦੀ ਲੋੜ ਹੈ। ਉਨ੍ਹਾਂ ਨੇ ਪੀਪੀਆਈ (ਮਾਸਕ, ਸੈਨੀਟਾਈਜ਼ਰ ਆਦਿ) ਦੀ ਵਰਤੋਂ ਉੱਤੇ ਜ਼ੋਰ ਦਿੱਤਾ ਅਤੇ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਕਰਨ ਦਾ ਸੁਝਾਅ ਦਿੱਤਾ।

 

ਉਨ੍ਹਾਂ ਕਿਹਾ ਕਿ ਹੋਰ ਦੇਸ਼ਾਂ ਤੋਂ ਆਯਾਤ ਘੱਟ ਕਰਨ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਐੱਮਐੱਸਐੱਮਈ ਮੰਤਰਾਲੇ ਅਖੀਰਲੇ ਤਿੰਨ ਸਾਲਾਂ ਦੇ ਨਿਰਯਾਤ ਅਤੇ ਆਯਾਤ ਦੇ ਬਾਰੇ ਵਿੱਚ ਵਰਨਣ ਕਵਰ ਕਰਨ ਲਈ ਦੋ ਪੁਸਤਕਾਂ ਉੱਤੇ ਕੰਮ ਕਰ ਰਿਹਾ ਹੈ।

 

ਮੰਤਰੀ ਨੇ ਵਿਚਾਰ ਪੇਸ਼ ਕੀਤਾ ਕਿ ਇਸ ਚਣੌਤੀਪੂਰਨ ਸਮੇਂ ਵਿੱਚ ਐੱਮਐੱਸਐੱਮਈ ਨੂੰ ਸਹਾਇਤਾ ਉਪਲਬੱਧ ਕਰਾਉਣ ਲਈ ਐੱਨਬੀਐੱਫਸੀ ,ਰਾਜ ਸਹਿਕਾਰੀ ਸੰਘਾਂ, ਜਿਲ੍ਹਾ ਸਹਿਕਾਰੀ ਬੈਂਕਾਂ, ਕ੍ਰੈਡਿਟ ਸੁਸਾਇਟੀਆਂ ਆਦਿ ਨੂੰ  ਮਜ਼ਬੂਤ ਬਣਾਉਣ ਦੀ ਲੋੜ ਹੈ। ਇਸ ਦੇ ਅਨੁਸਾਰ, ਐੱਨਬੀਐੱਫਸੀ ਨੂੰ ਮਜ਼ਬੂਤ ਬਣਾਉਣ ਲਈ ਉਸ ਵਿੱਚ ਐੱਫਡੀਆਈ ਦੀ ਖੋਜ ਕੀਤੀ ਜਾ ਸਕਦੀ ਹੈ, ਜਿਸ ਨਾਲ ਐੱਮਐੱਸਐੱਮਈ ਨੂੰ ਕਾਫ਼ੀ ਸਹਾਇਤਾ ਮਿਲੇਗੀ।

 

ਪੁੱਛੇ ਗਏ ਕੁਝ ਸਵਾਲਾਂ ਅਤੇ ਦਿੱਤੇ ਗਏ ਸੁਝਾਵਾਂ ਵਿੱਚ ਸ਼ਾਮਲ ਸੀ: ਐੱਮਐੱਸਐੱਮਈ ਨੂੰ ਵਪਾਰੀਆਂ ਦੇ ਰੂਪ ਵਿੱਚ ਸ਼ਾਮਲ ਕਰਨਾ, ਐੱਮਐੱਸਐੱਮਈ ਨੂੰ ਭੁਗਤਾਨ ਲਈ 45 ਦਿਨਾਂ ਦੀ ਸਮਾਂ-ਸੀਮਾ ਨਾਲ ਸਬੰਧਿਤ ਦਿਨ 02.11.2018 ਦੇ ਐੱਮਐੱਸਐੱਮਈ ਮੰਤਰਾਲੇ ਦੇ ਆਦੇਸ਼ ਵਿੱਚ ਮੱਧਮ ਉਦਮੀਆਂ ਨੂੰ ਸ਼ਾਮਲ ਕਰਨਾ,  ਐੱਨਬੀਐੱਫਸੀ ਦੇ ਮਾਮਲੇ ਵਿੱਚ ਡਿਜੀਟਲ ਕੇਵਾਈਸੀ ਨੂੰ ਸ਼ਾਮਲ ਕਰਨਾ, ਸੰਪਰਕ ਸੂਚੀ ਕੇ ਵਾਈ ਸੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹੋਏ ਮਾਸਟਰ ਕੇ ਵਾਈ ਸੀ ਅਧਿਸੂਚਨਾ ਵਿੱਚ ਬਦਲਾਅ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਕੋਲੋ ਪ੍ਰੋਤਸਾਹਨ ਦੀ ਲੋੜ, ਵਿਆਜ਼ ਮਾਫ਼ੀ ਯੋਜਨਾ ਦੀ ਪਾਤਰਤਾ ਸੂਚੀ ਵਿੱਚ ਰੂੰ ਕੱਤਣ ਨੂੰ ਸ਼ਾਮਲ ਕਰਨਾ, ਕਾਨਪੁਰ ਵਿੱਚ ਕਾਰਗੋ ਉਡਾਣ ਦੀ ਆਗਿਆ, ਆਯਾਤ ਨੂੰ ਘੱਟ ਕਰਨਾ ਅਤੇ ਘਰੇਲੂ ਸਮਰੱਥਾ ਦੀ ਵਰਤੋਂ ਕਰਨਾ, ਐੱਮਐੱਸਐੱਮਈ ਸੈਕਟਰ ਵਿੱਚ ਬਦਲਾਅ ਲਿਆਉਣ ਲਈ  ਕਿਰਤ ਸੁਧਾਰਾਂ ਦੀ ਲੋੜ ਆਦਿ।

 

ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਅਤੇ ਉਨ੍ਹਾਂ ਨੂੰ ਸੁਝਾਅ ਭੇਜਣ ਨੂੰ ਕਿਹਾ ਅਤੇ ਸਰਕਾਰ ਕੋਲੋਂ ਹਰ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਿਵਾਇਆ।

Source HINDUSTAN TIMES

%d bloggers like this: