ਕੋਰੋਨਾ ਤੋਂ ਪ੍ਰਭਾਵਿਤ 10 ਦੇਸ਼ਾਂ ਦੀ ਲਿਸਟ ‘ਚ ਭਾਰਤ 7ਵੇਂ ਨੰਬਰ ‘ਤੇ, ਹੁਣ ਤਕ ਹੋਈ 5500 ਤੋਂ ਵੱਧ ਲੋਕਾਂ ਦੀ ਮੌਤ

ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰਤ ਵਿੱਚ ਕੋਰੋਨਾ ਵਿੱਚ 2 ਲੱਖ ਦੇ ਕਰੀਬ ਹੋਣ ਵਾਲੇ ਹਨ, ਜਦੋਂ ਕਿ ਹੁਣ ਤੱਕ 5500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ (Coronavirus) ਦਾ ਕਹਿਰ ਵਧ ਰਿਹਾ ਹੈ। ਭਾਰਤ ਵਿੱਚ ਕੋਰੋਨਾ ਨਾਲ 1.98 ਲੱਖ ਲੋਕ ਸੰਕਰਮਿਤ ਹੋਏ ਹਨ, ਜਦੋਂ ਕਿ ਹੁਣ ਤੱਕ 5598 ਲੋਕਾਂ ਦੀ ਕੋਵਿਡ-19 (Covid-19) ਕਰਕੇ ਮੌਤ ਹੋ ਚੁੱਕੀ ਹੈ। ਕੋਰੋਨਾ ਸੰਕਰਮਣ ਦਾ ਇਹ ਅੰਕੜਾ ਰਾਜਾਂ ਦੇ ਅੰਕੜਿਆਂ ‘ਤੇ ਅਧਾਰਤ ਹੈ। ਦੱਸ ਦੇਈਏ ਕਿ ਦੁਨੀਆ ਦੇ 10 ਸਭ ਤੋਂ ਵੱਧ ਪ੍ਰਭਾਵਿਤ ਕੋਰੋਨਾ ਦੇਸ਼ਾਂ ਦੀ ਸੂਚੀ ਵਿੱਚ ਭਾਰਤ (Inida) 7ਵੇਂ ਨੰਬਰ ‘ਤੇ ਆ ਗਿਆ ਹੈ।ਇਸ ਲਿਸਟ ‘ਚ ਅਮਰੀਕਾ 18 ਲੱਖ ਤੋਂ ਵੱਧ ਕੇਸਾਂ ਦੇ ਨਾਲ ਪਹਿਲੇ ਨੰਬਰ ‘ਤੇ ਹੈ। ਅਮਰੀਕਾ ਵਿੱਚ ਹੁਣ ਤੱਕ 1 ਲੱਖ 5 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਬ੍ਰਾਜ਼ੀਲ ‘ਚ ਸੰਕਰਮਿਤ ਦੇ ਅੰਕੜਿਆਂ 5 ਲੱਖ 26 ਹਜ਼ਾਰ ਹੋਣ ਨਾਲ ਇਹ ਦੂਜੇ ਸਥਾਨ ‘ਤੇ ਹੈ। ਹੁਣ ਤਕ ਇੱਥੇ ਲਗਪਗ 30 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੀਜੇ ਨੰਬਰ ‘ਤੇ ਰੂਸ ਹੈ ਜਿੱਥੇ 4 ਲੱਖ 14 ਹਜ਼ਾਰ ਤੋਂ ਵੱਧ ਸੰਕਰਮਿਤ ਹਨ ਅਤੇ ਹੁਣ ਤਕ 4800 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਬ੍ਰਿਟੇਨ ਚੌਥੇ ਸਥਾਨ ‘ਤੇ ਹੈ ਜਿੱਥੇ 2 ਲੱਖ 77 ਹਜ਼ਾਰ ਤੋਂ ਵੱਧ ਸੰਕਰਮਿਤ ਹਨ ਅਤੇ ਇੱਥੇ 39 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਸਪੇਨ ਅਤੇ ਇਟਲੀ ਦਾ ਨੰਬਰ ਆਉਂਦਾ ਹੈ। ਸਪੇਨ ਵਿੱਚ ਹੁਣ ਤੱਕ 27 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਲੱਖ 39 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪੌਜ਼ੇਟਿਵ ਹਨ। ਇਸ ਦੇ ਨਾਲ ਹੀ ਇਟਲੀ ਦੀ ਗੱਲ ਕਰੀਏ ਤਾਂ ਇੱਥੇ 33 ਹਜ਼ਾਰ ਤੋਂ ਵੱਧ ਲੋਕ ਮਰੇ ਹਨ ਅਤੇ 2 ਲੱਖ 33 ਹਜ਼ਾਰ ਤੋਂ ਵੱਧ ਸੰਕਰਮਿਤ ਹਨ।

ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਅਮਰੀਕਾ ‘ਚ 12 ਲੱਖ 47 ਹਜ਼ਾਰ, ਬ੍ਰਾਜ਼ੀਲ ਵਿਚ 2 ਲੱਖ 85 ਹਜ਼ਾਰ, ਰੂਸ ਵਿਚ 2 ਲੱਖ 33 ਹਜ਼ਾਰ, ਬ੍ਰਿਟੇਨ ਵਿਚ 2 ਲੱਖ 37 ਹਜ਼ਾਰ, ਸਪੇਨ ਵਿਚ 62 ਹਜ਼ਾਰ ਅਤੇ ਇਟਲੀ ਵਿਚ 41 ਹਜ਼ਾਰ ਤੋਂ ਵੱਧ ਐਕਟਿਵ ਕੇਸ ਹਨ। ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਰਿਕਵਰੀ ਦੀ ਦਰ 48.07 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ> ਮੰਗਲਵਾਰ ਨੂੰ ਸਿਹਤ ਮੰਤਰਾਲੇ ਨੂੰ ਦੱਸਿਆ ਗਿਆ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ 95527 ਮਰੀਜ਼ ਠੀਕ ਹੋ ਗਏ ਹਨ। ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ‘ਚ ਕੋਰੋਨਾਵਾਇਰਸ ਸੰਕਰਮਣ ਕਾਰਨ ਹੋਈ ਮੌਤ ਦਰ ਦੁਨੀਆ ਵਿਚ ਸਭ ਤੋਂ ਘੱਟ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source ABP PUNAB

%d bloggers like this: