ਕੈਪਟਨ ਦੇ ਸ਼ਹਿਰ ਪਟਿਆਲਾ ‘ਚ ਕੋਰੋਨਾ ਦਾ ਮੁੜ ਕਹਿਰ, ਆਸ਼ਾ ਵਰਕਰ ਤੇ ਐਨਆਰਆਈ ਕੋਰੋਨਾ ਪੌਜ਼ੇਟਿਵ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਆਸ਼ਾ ਵਰਕਰ ਤੇ ਦੋ ਐਨਆਰਆਈ ਸਮੇਤ 4 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 216 ਤੱਕ ਪਹੁੰਚ ਗਈ ਹੈ।


ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਆਸ਼ਾ ਵਰਕਰ ਤੇ ਦੋ ਐਨਆਰਆਈ ਸਮੇਤ 4 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 216 ਤੱਕ ਪਹੁੰਚ ਗਈ ਹੈ। ਦੋਨੋਂ ਐਨਆਰਆਈ ਕੁਵੈਤ ਤੋਂ ਪਰਤੇ ਸੀ। ਇਨ੍ਹਾਂ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕੁਵਾਰੰਟੀਨ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਭਾਦਸੋਂ ਬਲੋਕ ਦੇ ਪਿੰਡ ਸ਼ਿੰਬਰੋ ਦੀ ਰਹਿਣ ਵਾਲੀ ਕੋਰੋਨਾ ਪੌਜ਼ੇਟਿਵ ਆਈ ਔਰਤ ਨਵੀਂ ਦਿੱਲੀ ਤੋਂ ਵਾਪਸ ਪਰਤੀ ਸੀ। ਚੌਥੀ ਮਰੀਜ਼ ਆਸ਼ਾ ਵਰਕਰ ਹੈਲਥ ਵਰਕਰਾਂ ਦੀ ਸੈਂਪਲਿੰਗ ਦੌਰਾਨ ਪੌਜ਼ੇਟਿਵ ਪਾਈ ਗਈ ਹੈ। ਆਸ਼ਾ ਵਰਕਰ ਭਾਦਸੋਂ ਬਲੋਕ ਦੇ ਮਟਰੌਦਾ ਪਿੰਡ ‘ਚ ਕੰਮ ਕਰਦੀ ਸੀ।

ਪਿਛਲੇ ਹਫਤੇ ਵੀ ਇੱਕ ਆਸ਼ਾ ਵਰਕਰ ਦੀ ਵੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਪਟਿਆਲਾ ਦੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਸਾਰੇ ਮਰੀਜ਼ਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਨਾਲ ਹੀ ਇਨ੍ਹਾਂ ਮਰੀਜ਼ਾਂ ਦੇ ਸਬੰਧੀਆਂ ਦੇ ਸੈਂਪਲ ਲਏ ਜਾ ਰਹੇ ਹਨ।

Source ABP PUNAB

%d bloggers like this: