ਕਾਬੁਲ ਦੇ ਗੁਰਦੁਆਰਾ ਸਾਹਿਬ ’ਤੇ ਅੱਤਵਾਦੀ ਹਮਲਾ, 27 ਮੌਤਾਂ

ਅਣਪਛਾਤੇ ਅੱਤਵਾਦੀਆਂ ਨੇ ਅੱਜ ਪੁਰਾਣੇ ਕਾਬੁਲ ਸ਼ਹਿਰ ’ਚ ਸਥਿਤ ਇੱਕ ਗੁਰਦੁਆਰਾ ਸਾਹਿਬ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਸ ਵੇਲੇ 150 ਤੋਂ ਵੀ ਜ਼ਿਆਦਾ ਸਿੱਖ ਸ਼ਰਧਾਲੂ ਇਸ ਗੁਰੂਘਰ ’ਚ ਮੋਜੂਦ ਸਨ। ਇਹ ਖ਼ਬਰ ਲਿਖੇ ਜਾਣ ਤੱਕ 27 ਵਿਅਕਤੀ ਮਾਰੇ ਗਏ ਸਨ। ਮਾਰੇ ਗਏ ਵਿਅਕਤੀ ਸ਼ਰਧਾਲੂ ਸਨ ਜਾਂ ਕੋਈ ਹੋਰ – ਇਸ ਬਾਰੇ ਕੁਝ ਪੱਕਾ ਪਤਾ ਨਹੀਂ ਲੱਗ ਸਕਿਆ। ਚਸ਼ਮਦੀਦ ਗਵਾਹਾਂ ਅਨੁਸਾਰ ਗੋਲੀਬਾਰੀ ਹਾਲੇ ਵੀ ਜਾਰੀ ਹੈ।

 

 

ਅੱਤਵਾਦੀ ਹਮਲੇ ਦੀ ਸੂਚਨਾ ਮਿਲਦਿਆਂ ਅਫ਼ਗ਼ਾਨਿਸਤਾਨ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਬਲ ਭੇਜੇ। ਉਨ੍ਹਾਂ ਅੱਤਵਾਦੀਆਂ ਨੂੰ ਘੇਰਾ ਪਾ ਲਿਆ ਹੈ।

 

 

ਅਫ਼ਗ਼ਾਨਿਸਤਾਨ ਦੇ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਬੁਲ ਦੇ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਇੱਕ ਸਿੱਖ ਸਾਥੀ ਦੀ ਕਾੱਲ ਆਈ ਹੈ ਤੇ ਉਨ੍ਹਾਂ ਹੀ ਇਸ ਹਮਲੇ ਬਾਰੇ ਜਾਣਕਾਰੀ ਦਿੱਤਾ ਹੈ। ਪੁਲਿਸ ਹੁਣ ਅੱਤਵਾਦੀਆਂ ਦਾ ਖਾਤਮਾ ਕਰਨ ਲਈ ਗੋਲੀਆਂ ਚਲਾ ਰਹੀ ਹੈ।

 

 

ਕਿਸੇ ਅੱਤਵਾਦੀ ਜੱਥੇਬੰਦੀ ਨੇ ਹਾਲੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਟਵੀਟ ਕਰ ਕੇ ਦੱਸਿਆ ਕਿ ਇਸ ਹਮਲੇ ਪਿੱਛੇ ਤਾਲਿਬਾਨ ਦਾ ਹੱਥ ਨਹੀਂ ਹੈ।

 

 

ਇਸ ਮਹੀਨੇ ਦੇ ਅਰੰਭ ’ਚ ਅਫ਼ਗ਼ਾਨਿਸਤਾਨ ਦੇ ਘੱਟ–ਗਿਣਤੀ ਸ਼ੀਆ ਭਾਈਚਾਰੇ ਦੇ ਇੱਕ ਇਕੱਠ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਕੇ 32 ਵਿਅਕਤੀਆਂ ਦੀ ਜਾਨ ਲੈ ਲਈ ਸੀ।

 

 

ਇਸ ਮੁਸਲਿਮ ਬਹੁ–ਗਿਣਤੀ ਵਾਲੇ ਦੇਸ਼ ’ਚ ਸਿੱਖਾਂ ਉੱਤੇ ਅਕਸਰ ਹਮਲੇ ਹੁੰਦੇ ਰਹਿੰਦੇ ਹਨ। ਵਧੀਕੀਆਂ ਹੋਣਾ ਤਾਂ ਆਮ ਗੱਲ ਹੈ। 1990ਵਿਆਂ ਦੇ ਅੰਤ ’ਚ ਜਦੋਂ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੀ ਹਕੂਮਤ ਸੀ; ਤਦ ਸਿੱਖਾਂ ਨੂੰ ਇੰਕ ਵਾਰ ਹਦਾਇਤ ਕਰ ਦਿੱਤੀ ਗਈ ਸੀ ਕਿ ਉਹ ਪੀਲੇ ਰੰਗ ਦੇ ਬਾਜ਼ੂਬੰਦ ਬੰਨ੍ਹ ਕੇ ਰੱਖਣ ਪਰ ਇਹ ਹੁਕਮ ਰਸਮੀ ਤੌਰ ’ਤੇ ਕਦੇ ਲਾਗੂ ਨਹੀਂ ਹੋਇਆ ਸੀ।

 

 

ਜੁਲਾਈ 2018 ’ਚ ਜਦੋਂ ਸਿੱਖਾਂ ਤੇ ਹਿੰਦੂਆਂ ਦਾ ਇੱਕ ਵਫ਼ਦ ਅਫਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਮਿਲਣ ਲਈ ਜਾ ਰਿਹਾ ਸੀ; ਤਦ ਵੀ ਕੁਝ ਅੰਤਵਾਦੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸੀ ਅਤੇ ਉਸ ਹਮਲੇ ਵਿੱਚ 19 ਵਿਅਕਤੀ ਮਾਰੇ ਗਏ ਸਨ।

 

Source HINDUSTAN TIMES

%d bloggers like this: