ਆਦਮੀ ਦੇ ਢਿੱਡ ‘ਚ ਹੋ ਰਿਹਾ ਸੀ ਦਰਦ, ਜਦੋਂ ਡਾਕਟਰਾਂ ਨੇ ਐਕਸ-ਰੇ ਕੀਤਾ ਤਾਂ ਨਿਕਲਿਆ… 

ਆਸਾਮ ਦੇ ਇੱਕ ਹਸਪਤਾਲ ਵਿੱਚ ਮਰੀਜ਼ ਦਾ ਆਪ੍ਰੇਸ਼ਨ ਕਰਨ ਵੇਲੇ ਉਥੇ ਮੌਜੂਦ ਸਾਰੇ ਡਾਕਟਰ ਹੈਰਾਨ ਰਹਿ ਗਏ। ਦਰਅਸਲ, ਮਰੀਜ਼ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਲੈ ਕੇ ਕੁਝ ਹਫ਼ਤੇ ਪਹਿਲਾਂ ਡਾਕਟਰਾਂ ਕੋਲ ਪਹੁੰਚਿਆ ਸੀ। ਉਸ ਨੇ ਡਾਕਟਰ ਨੂੰ ਦੱਸਿਆ ਕਿ ਉਹ ਅਚਾਨਕ ਆਪਣੇ ਹੈੱਡਫੋਨ ਦੀ ਤਾਰ ਨੂੰ ਨਿਗਲ ਗਿਆ ਹੈ। ਇਸ ਨੂੰ ਕੱਢਣ ਲਈ ਡਾਕਟਰਾਂ ਨੇ ਮਰੀਜ਼ ਦਾ ਆਪ੍ਰੇਸ਼ਨ ਕਰਨ ਦਾ ਫ਼ੈਸਲਾ ਕੀਤਾ।

 

ਮਰੀਜ਼ ਦੀ ਸਰਜਰੀ ਕਰਦੇ ਸਮੇਂ ਡਾਕਟਰਾਂ ਨੇ ਕੁਝ ਜਿਹਾ ਵੇਖਿਆ ਕਿ ਜਿਸ ਨੂੰ ਵੇਖ ਕੇ ਉਹ ਕਾਫੀ ਹੈਰਾਨ ਹੋ ਗਏ। ਦਰਸਅਲ, ਆਸਾਮ ਦੇ ਰਹਿਣ ਵਾਲੇ ਇਸ 30 ਸਾਲਾਂ ਨੌਜਵਾਨ ਨੇ ਡਾਕਟਰਾਂ ਨੂੰ ਦੱਸਿਆ ਸੀ ਕਿ ਉਸ ਦੇ ਢਿੱਡ ਵਿੱਚ ਦਰਦ ਕਰੀਬ 2 ਇੰਚ ਲੰਬੀ ਹੈਡਫੋਨ ਦੀ ਤਾਰ ਨੂੰ ਕੱਢਣ ਬਾਅਦ ਸ਼ੁਰੂ ਹੋਇਆ ਹੈ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਮਲ ਦੀ ਜਾਂਚ ਕਰਕੇ ਇੱਕ ਇੰਡੋਸਕੋਪੀ ਵੀ ਕੀਤੀ ਪਰ ਕੁਝ ਵੀ ਨਹੀਂ ਮਿਲਿਆ।

 

ਇਸ ਤੋਂ ਬਾਅਦ ਡਾਕਟਰਾਂ ਨੇ ਉਸ ਵਿਅਕਤੀ ਦੀ ਸਰਜਰੀ ਕਰਨ ਦਾ ਫ਼ੈਸਲਾ ਕੀਤਾ, ਪਰ ਜਦੋਂ ਡਾਕਟਰਾਂ ਨੇ ਉਸ ਦੀ ਸਰਜਰੀ ਕਰਨੀ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਵੇਖਿਆ ਕਿ ਨੌਜਵਾਨ ਨੇ ਉਨ੍ਹਾਂ ਨੂੰ ਝੂਠ ਬੋਲਿਆ ਸੀ। ਗੁਹਾਟੀ ਦੇ ਇੱਕ ਮਸ਼ਹੂਰ ਸਰਜਨ, ਡਾਕਟਰ ਵਾਲੀਉਲ ਇਸਲਾਮ ਨੇ ਕਿਹਾ ਕਿ ਜਦੋਂ ਅਸੀਂ ਉਸ ਵਿਅਕਤੀ ਦਾ ਅਪਰੇਸ਼ਨ ਕੀਤਾ ਤਾਂ ਪਤਾ ਲੱਗਾ ਕਿ ਨੌਜਵਾਨ ਦੇ ਗੈਸਟ੍ਰੋਇੰਟੇਸਟਾਇਨਲ ਟ੍ਰੈਕਟ ਵਿੱਚ ਕੁਝ ਵੀ ਨਹੀਂ ਸੀ।

 

ਹੈਰਾਨੀ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਅਪਰੇਸ਼ਨ ਟੇਬਲ ਉੱਤੇ ਹੀ ਡਾਕਟਰਾਂ ਨੇ ਨੌਜਵਾਨ ਦਾ ਐਕਸ ਰੇ ਕਰਵਾਇਆ। ਇਸ ਐਕਸ-ਰੇ ਵਿੱਚ ਪਤਾ ਲੱਗਾ ਕਿ ਅਸਲ ਵਿੱਚ ਮੋਬਾਇਲ ਦੀ ਕੇਬਲ ਨੌਜਵਾਨ ਦੇ ਪੇਟ ਵਿੱਚ ਨਹੀਂ ਬਲਕਿ ਉਸ ਦੇ ਬਲੈਡਰ ਅੰਦਰ ਸੀ। ਡਾਕਟਰ ਵਾਲੀਉਲ ਇਸਲਾਮ ਨੇ ਕਿਹਾ ਕਿ ਮੈਂ ਲਗਭਗ 25 ਸਾਲਾਂ ਤੋਂ ਸਰਜਰੀ ਕਰ ਰਿਹਾ ਹਾਂ ਪਰ ਉਨ੍ਹਾਂ ਦੇ ਸਾਹਮਣੇ ਆਪ੍ਰੇਸ਼ਨ ਟੇਬਲ ‘ਤੇ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ।

 

ਡਾਕਟਰ ਵਾਲੀਉਲ ਇਸਲਾਮ ਨੇ ਦੱਸਿਆ ਕਿ ਦਰਅਸਲ ਇਸ ਨੌਜਵਾਨ ਨੇ ਮੂੰਹ ਰਾਹੀਂ ਨਹੀਂ ਸਗੋਂ ਆਪਣੇ ਲਿੰਗ ਰਾਹੀਂ ਮੋਬਾਇਲ ਚਾਰਜਰ ਦੀ ਤਾਰ ਸਰੀਰ ਦੇ ਅੰਦਰ ਪਾਈ ਸੀ।
 

Source HINDUSTAN TIMES

%d bloggers like this: