ਅਮਰੀਕੀ ਤੋਂ ਖੁੱਸਿਆ ਦੁਨੀਆ ਦੀ ਸਰਦਾਰੀ ਦਾ ਤਾਜ?

ਕੋਰੋਨਾ ਦੇ ਕਹਿਰ ਦੌਰਾਨ ਦੁਨੀਆ ਵਿੱਚ ਬਹੁਤ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ। ਸਭ ਤੋਂ ਵੱਡਾ ਝਟਕਾ ਦੁਨੀਆ ਦੀ ਮਹਾਸ਼ਕਤੀ ਅਮਰੀਕਾ ਨੂੰ ਲੱਗਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕਾਰਵਾਈਆਂ ਤੋਂ ਸਪਸ਼ਟ ਸੰਕੇਤ ਮਿਲ ਰਿਹਾ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਲੀਡਰ ਦਾ ਤਾਜ ਖੁੱਸਦਾ ਨਜ਼ਰ ਆ ਰਿਹਾ ਹੈ।


ਵਾਸ਼ਿੰਗਟਨ: ਕੋਰੋਨਾ ਦੇ ਕਹਿਰ ਦੌਰਾਨ ਦੁਨੀਆ ਵਿੱਚ ਬਹੁਤ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ। ਸਭ ਤੋਂ ਵੱਡਾ ਝਟਕਾ ਦੁਨੀਆ ਦੀ ਮਹਾਸ਼ਕਤੀ ਅਮਰੀਕਾ ਨੂੰ ਲੱਗਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕਾਰਵਾਈਆਂ ਤੋਂ ਸਪਸ਼ਟ ਸੰਕੇਤ ਮਿਲ ਰਿਹਾ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਲੀਡਰ ਦਾ ਤਾਜ ਖੁੱਸਦਾ ਨਜ਼ਰ ਆ ਰਿਹਾ ਹੈ।ਇਸ ਦੀ ਵੱਡੀ ਮਿਸਾਲ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨਾਲੋਂ ਅਮਰੀਕੀ ਨਾਤਾ ਟੁੱਟਣਾ ਹੈ। ਦੂਜੇ ਪਾਸੇ ਚੀਨ ਦਾ ਵਿਸ਼ਵ ਸਿਹਤ ਸੰਗਠਨ ‘ਤੇ ਪ੍ਰਭਾਵ ਵਧ ਗਿਆ ਹੈ। ਇਹ ਗੱਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਦ ਕਬੂਲੀ ਹੈ। ਇਸ ਲਈ ਹੀ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜ ਦੇਵੇਗਾ।

ਟਰੰਪ ਨੇ ਕਿਹਾ ਕਿ ਸਿਹਤ ਸੰਗਠਨ ਬੇਹੱਦ ਲੋੜੀਂਦੇ ਸੁਧਾਰ ਲਿਆਉਣ ’ਚ ਅਸਫ਼ਲ ਰਿਹਾ ਹੈ। ਇਸ ਨੇ ਕਰੋਨਾਵਾਇਰਸ ਬਾਰੇ ਸੰਸਾਰ ਨੂੰ ਉਸ ਵੇਲੇ ਗੁਮਰਾਹ ਕੀਤਾ ਜਦ ਇਹ ਚੀਨ ਤੋਂ ਫੈਲਣਾ ਸ਼ੁਰੂ ਹੋਇਆ। ਟਰੰਪ ਨੇ ਕਿਹਾ ਕਿ ਡਬਲਿਊਐਚਓ ਕਰੋਨਾਵਾਇਰਸ ਮਹਾਮਾਰੀ ਲਈ ਚੀਨ ਦੀ ਜ਼ਿੰਮੇਵਾਰੀ ਤੈਅ ਕਰਨ ਵਿੱਚ ਵੀ ਨਾਕਾਮ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ‘ਚੀਨ ਦਾ ਵਿਸ਼ਵ ਸਿਹਤ ਸੰਗਠਨ ਉਤੇ ਮੁਕੰਮਲ ਕਬਜ਼ਾ ਹੈ।’

ਟਰੰਪ ਨੇ ਕਿਹਾ ਕਿ ਸੰਗਠਨ ਨੂੰ ਦਿੱਤੇ ਜਾਂਦੇ ਫੰਡ ਜਨਤਕ ਸਿਹਤ ਨਾਲ ਜੁੜੇ ਹੋਰਨਾਂ ਯੋਗ ਆਲਮੀ ਲੋੜੀਂਦੇ ਕਦਮਾਂ ਲਈ ਖ਼ਰਚੇ ਜਾਣਗੇ। ਰਾਸ਼ਟਰਪਤੀ ਨੇ ਕਿਹਾ ਕਿ ‘ਸੰਸਾਰ ਨੂੰ ਵਾਇਰਸ ਬਾਰੇ ਚੀਨ ਤੋਂ ਜਵਾਬ ਚਾਹੀਦਾ ਹੈ। ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੀਨ ਤੋਂ ਸ਼ੁਰੂ ਹੋਈ ਬੀਮਾਰੀ ਨੇ ਅਮਰੀਕਾ ’ਚ ਇੱਕ ਲੱਖ ਜਾਨਾਂ ਲੈ ਲਈਆਂ ਹਨ।

Source ABP PUNAB

%d bloggers like this: