ਅਮਰੀਕਾ ਦੇ 28 ਰਾਜਾਂ ’ਚ ਹਿੰਸਕ ਰੋਸ ਮੁਜ਼ਾਹਰੇ ਜਾਰੀ, ਮਹਾਤਮਾ ਗਾਂਧੀ ਦਾ ਬੁੱਤ ਤੋੜਿਆ

ਅਮਰੀਕੀ ਸ਼ਹਿਰ ਮਿਨੇਪੋਲਿਸ ਦੀ ਪੁਲਿਸ ਦੀ ਹਿਰਾਸਤ ਵਿੱਚ ਅਫ਼ਰੀਕੀ ਮੂਲ ਦੇ ਗ਼ੈਰ–ਗੋਰੇ ਜਾਰਜ ਫ਼ਲਾਇਡ ਦੀ ਮੌਤ ਵਿਰੁੱਧ ਅਮਰੀਕਾ ’ਚ ਸ਼ੁਰੂ ਹੋਇਆ ਹਿੰਸਕ ਪ੍ਰਦਰਸ਼ਨ ਕੱਲ੍ਹ ਲਗਾਤਾਰ 8ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅਮਰੀਕਾ ਦੇ 28 ਰਾਜਾਂ ’ਚ ਹਿੰਸਕ ਰੋਸ ਪ੍ਰਦਰਸ਼ਨ ਚੱਲ ਰਹੇ ਹਨ।

 

 

ਕੱਲ੍ਹ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਹਾਈ ਕਮਿਸ਼ਨ ਦਫ਼ਤਰ ਦੇ ਸਾਹਮਣੇ ਸਥਾਪਤ ਮਹਾਤਮਾ ਗਾਂਧੀ ਦੇ ਬੁੱਤ ਨਾਲ ਅਣਪਛਾਤੇ ਹਿੰਸਕ ਪ੍ਰਦਰਸ਼ਨਕਾਰੀਆਂ ਨੇ ਭੰਨ–ਤੋੜ ਕੀਤੀ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਉਹ ਪ੍ਰਦਰਸ਼ਨਕਾਰੀ ਕੋਣ ਸਨ, ਜਿਨ੍ਹਾਂ ਨੇ ਇਸ ਘਿਨਾਉਣੇ ਕਾਰੇ ਨੂੰ ਅੰਜਾਮ ਦਿੱਤਾ।

 

 

ਕਈ ਸ਼ਹਿਰਾਂ ’ਚ ਕਰਫ਼ਿਊ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਉਲੰਘਣਾ ਕੀਤੀ। ਲਾਸ ਏਂਜਲਸ ਵਿੱਚ ਕਰਫ਼ਿਊ ਦੇ ਬਾਵਜੂਦ ਰੈਲੀ ਕੱਢੀ ਗਈ। ਇਸ ਦੌਰਾਨ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦੇ ਫ਼ੌਜ ਲਾਉਣ ਦੇ ਬਿਆਨ ਉੱਤੇ ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਕੁਝ ਨਰਮ ਰੁਖ਼ ਅਪਣਾਇਆ।

ਅਮਰੀਕਾ ਦੇ 28 ਰਾਜਾਂ ’ਚ ਹਿੰਸਕ ਰੋਸ ਮੁਜ਼ਾਹਰੇ ਜਾਰੀ, ਮਹਾਤਮਾ ਗਾਂਧੀ ਦਾ ਬੁੱਤ ਤੋੜਿਆ

 

ਨਿਊ ਯਾਰਕ, ਫ਼ਿਲਾਡੇਲਫ਼ੀਆ, ਸ਼ਿਕਾਗੋ ਅਤੇ ਵਾਸ਼ਿੰਗਟਨ ਡੀਸੀ ਸਮੇਤ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਗ਼ੈਰ–ਗੋਰੇ ਵਿਅਕਤੀ ਜਾਰਜ ਫ਼ਲਾਇਡ ਦੀ ਮੌਤ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਵਿੱਚੋਂ ਕੁਝ ਪ੍ਰਦਰਸ਼ਨ ਹਿੰਸਕ ਵੀ ਸਨ ਤੇ ਵੱਡੇ ਪੱਧਰ ਉੱਤੇ ਲੁੱਟ–ਖਸੁੱਟ ਕੀਤੀ ਗਈ। ਇੱਥੇ ਸੰਪਤੀ ਤੇ ਸਮਾਰਕਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ।

 

 

ਅਮਰੀਕਾ ਵਿੱਚ ਪਿਛਲੇ ਕੁਝ ਦਹਾਕਿਆਂ ਦੌਰਾਨ ਇੰਨੇ ਵੱਡੇ ਪੱਧਰ ਉੱਤੇ ਕਦੇ ਗੜਬੜੀ ਨਹੀਂ ਹੋਈ। ਪ੍ਰਦਰਸ਼ਨਾਂ ਵਿੱਚ ਹਿੰਸਾ ਦੇ ਚੱਲਦਿਆਂ ਨਿਊ ਯਾਰਕ ਤੇ ਵਾਸ਼ਿੰਗਟਨ ਸਮੇਤ ਕਈ ਸ਼ਹਿਰਾਂ ਵਿੱਚ ਕਰਫ਼ਿਊ ਲਾਇਆ ਗਿਆ ਪਰ ਪ੍ਰਦਰਸ਼ਨਕਾਰੀਆਂ ਨੇ ਕਰਫ਼ਿਊ ਨੂੰ ਵੀ ਤੋੜਿਆ

 

 

ਬੋਸਟਨ ’ਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ਉੱਤੇ ਉੱਤਰ ਆਏ ਤੇ ਨਾਅਰੇਬਾਜ਼ੀ ਕੀਤੀ। ਇੱਥੇ ਸੈਂਕੜੇ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਦੇਸ਼ ਦੇ 28 ਰਾਜਾਂ ਅਤੇ ਵਾਸ਼ਿੰਗਟਨ ਡੀਸੀ ਵਿੱਚ ਅਸ਼ਾਂਤੀ ਹੈ, ਜਿੱਥੇ 20,400 ਤੋਂ ਵੱਧ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਹੇ ਹਨ।

 

 

ਇਸ ਦੌਰਾਨ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦੇ ਚਰਚ ਵਿੱਚ ਜਾਣ ਦੌਰਾਨ ਵ੍ਹਾਈਟ ਹਾਊਸ ਦੇ ਬਾਹਰ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਜ਼ਬਰਦਸਤੀ ਹਟਾਉਣ ਦੀ ਰੀਪਬਲਿਕਨ ਸੈਨੇਟਰਾਂ ਸਮੇਤ ਕਈ ਆਗੂਆਂ ਨੇ ਆਲੋਚਨਾ ਕੀਤੀ। ਆਲੋਚਕਾਂ ਦਾ ਕਹਿਣਾ ਹੈ ਕਿ ਚਰਚ ਵਿੱਚ ਟਰੰਪ ਦੇ ਫ਼ੋਟੋ ਖਿਚਵਾਉਣ ਲਈ ਪਾਰਕ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾਇਆ ਗਿਆ। ਫ਼ੌਜੀ ਵਾਹਨਾਂ ਨੂੰ ਵ੍ਹਾਈਟ ਹਾਊਸ ਦੇ ਨੇੜੇ ਸੜਕਾਂ ਉੱਤੇ ਵੇਖਿਆ ਗਿਆ ਤੇ ਪਾਰਕ ਵਿੱਚ ਵੱਡੀ ਗਿਣਤੀ ’ਚ ਹਥਿਆਰਬੰਦ ਪੁਲਿਸ ਕਰਮਚਾਰੀ ਵੇਖੇ ਗਏ।

ਅਮਰੀਕਾ ਦੇ 28 ਰਾਜਾਂ ’ਚ ਹਿੰਸਕ ਰੋਸ ਮੁਜ਼ਾਹਰੇ ਜਾਰੀ, ਮਹਾਤਮਾ ਗਾਂਧੀ ਦਾ ਬੁੱਤ ਤੋੜਿਆ

Source HINDUSTAN TIMES

%d bloggers like this: