ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ ਵਿਚ 1200 ਮੌਤਾਂ, ਹੁਣ ਤਕ 18 ਲੱਖ ਲੋਕ ਸੰਕਰਮਿਤ

ਅਮਰੀਕਾ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਪੂਰੀ ਦੁਨੀਆ ‘ਚ ਲਗਪਗ ਇੱਕ ਤਿਹਾਈ ਮਰੀਜ਼ ਅਮਰੀਕਾ ਵਿਚ ਹਨ।


ਵਾਸ਼ਿੰਗਟਨ: ਅਮਰੀਕਾ (America) ਦੁਨੀਆ ‘ਚ ਕੋਰੋਨਾਵਾਇਰਸ (Coronavirus) ਦਾ ਕੇਂਦਰ ਬਣ ਗਿਆ ਹੈ। ਇੱਥੇ ਮਹਾਮਾਰੀ ਲਗਾਤਾਰ ਡਰਾਉਣੇ ਰੂਪ ਧਾਰਨ ਕਰ ਰਿਹਾ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਯੂਐਸ ਵਿਚ 25,069 ਨਵੇਂ ਕੇਸ ਸਾਹਮਣੇ ਆਏ ਅਤੇ 1,212 ਕੋਰੋਨਾ ਪੀੜਤਾਂ (Corona patients) ਦੀ ਮੌਤ ਹੋ ਗਈ। ਜਦੋਂ ਕਿ ਇੱਕ ਦਿਨ ਪਹਿਲਾਂ ਅਮਰੀਕਾ ‘ਚ 22,658 ਨਵੇਂ ਕੇਸ ਆਏ ਸੀ ਅਤੇ 1,223 ਲੋਕਾਂ ਦੀ ਮੌਤ ਹੋਈ ਸੀ। ਇੱਥੇ ਕੋਰੋਨਾ ਤੋਂ ਤਕਰੀਬਨ 18 ਲੱਖ ਪ੍ਰਭਾਵਿਤ ਹਨ। ਨਿਊ-ਯਾਰਕ, ਨਿਊ-ਜਰਸੀ, ਕੈਲੀਫੋਰਨੀਆ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।ਹੁਣ ਤੱਕ ਅਮਰੀਕਾ ਵਿੱਚ 104,542 ਲੋਕ ਮਾਰੇ ਗਏ:

ਵਰਲਡਮੀਟਰ ਮੁਤਾਬਕ, ਸ਼ਨੀਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 17 ਲੱਖ 93 ਹਜ਼ਾਰ ਹੋ ਗਈ ਹੈ। ਇਸ ਦੇ ਨਾਲ ਹੀ 104,542 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 5 ਲੱਖ 19 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ। ਅਮਰੀਕਾ ਦੇ ਨਿਊ-ਯਾਰਕ ਸਿਟੀ ਵਿਚ ਸਭ ਤੋਂ ਵੱਧ 377,714 ਮਾਮਲੇ ਸਾਹਮਣੇ ਆਏ ਹਨ। ਇਕੱਲੇ ਨਿਊ-ਯਾਰਕ ਵਿਚ ਹੀ 29,751 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਨਿਊ-ਜਰਸੀ ਵਿਚ 160,391 ਕੋਰੋਨਾ ਮਰੀਜ਼ਾਂ ਚੋਂ 11,536 ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਪ੍ਰਭਾਵਤ ਹੋਏ ਹਨ।

ਟਰੰਪ ਨੇ WHO ਨਾਲ ਅਮਰੀਕਾ ਦਾ ਰਿਸ਼ਤਾ ਤੋੜਿਆ:

ਟਰੰਪ ਨੇ ਕਿਹਾ, ” ਚੀਨ WHO ਨੂੰ ਇੱਕ ਸਾਲ ਵਿੱਚ 40 ਮਿਲੀਅਨ ਲੱਖ ਡਾਲਰ ਦੇਣ ਦੇ ਬਾਵਜੂਦ ਨਿਯੰਤਰਣ ਵਿੱਚ ਰੱਖਦਾ ਹੈ, ਜਦੋਂਕਿ ਅਮਰੀਕਾ ਇੱਕ ਸਾਲ ਵਿੱਚ ਕਰੀਬ 450 ਮਿਲੀਅਨ ਡਾਲਰ ਦਿੰਦਾ ਹੈ। ਡਬਲਯੂਐਚਓ ਦੁਆਰਾ ਸੁਧਾਰਾਂ ਬਾਰੇ ਕੀਤੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਗਈਆਂ, ਇਸ ਲਈ ਅਮਰੀਕਾ ਡਬਲਯੂਐਚਓ ਨਾਲ ਆਪਣੇ ਸਬੰਧ ਤੋੜ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source ABP PUNAB

%d bloggers like this: