ਅਮਫ਼ਾਨ ਤੋਂ ਬਾਅਦ ਹੁਣ ਹਿਕਾ ਤੂਫ਼ਾਨ ਦਾ ਖ਼ਤਰਾ, 120 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਰਫ਼ਤਾਰ

ਬੰਗਾਲ ਦੀ ਖਾੜੀ ‘ਚ ਆਏ ਚੱਕਰਵਾਤੀ ਤੂਫ਼ਾਨ ਅਮਫ਼ਾਨ ਤੋਂ ਬਾਅਦ ਗੁਜਰਾਤ ਦੇ ਸਮੁੰਦਰੀ ਤੱਟ ਵੱਲ ਹਿਕਾ ਤੂਫ਼ਾਨ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਗੁਜਰਾਤ ‘ਚ ਦੋ ਸਮੁੰਦਰੀ ਤੂਫ਼ਾਨਾਂ ਦੇ ਆਉਣ ਦਾ ਖ਼ਤਰਾ ਹੈ।
 

ਪਹਿਲਾ ਤੂਫ਼ਾਨ 1 ਤੋਂ 3 ਜੂਨ ਵਿਚਕਾਰ ਸਮੁੰਦਰ ਤੱਟ ਨੇੜਲੇ ਇਲਾਕਿਆਂ ਨਾਲ ਟਕਰਾਅ ਸਕਦਾ ਹੈ, ਜਦਕਿ ਦੂਜਾ ਹਿਕਾ ਨਾਂਅ ਦਾ ਚੱਕਰਵਾਤੀ ਤੂਫ਼ਾਨ 4 ਤੋਂ 5 ਜੂਨ ਵਿਚਕਾਰ ਗੁਜਰਾਤ ਦੇ ਦਵਾਰਕਾ, ਓਖਾ ਤੇ ਮੋਰਬੀ ਨਾਲ ਟਕਰਾਉਂਦਾ ਹੋਇਆ ਕੱਛ ਵੱਲ ਜਾ ਸਕਦਾ ਹੈ। ਪ੍ਰਸ਼ਾਸਨ ਨੇ ਫਿਲਹਾਲ ਅਰਬ ਸਾਗਰ ‘ਚ ਉੱਠ ਰਹੀਆਂ ਲਹਿਰਾਂ ਦੇ ਮੱਦੇਨਜ਼ਰ ਗੁਜਰਾਤ ਦੇ ਤਟੀ ਇਲਾਕਿਆਂ ‘ਚ ਇੱਕ ਨੰਬਰ ਦਾ ਸਿਗਨਲ ਜਾਰੀ ਕੀਤਾ ਹੈ।
 

ਮੰਨਿਆ ਜਾ ਰਿਹਾ ਹੈ ਕਿ ਜਦੋਂ ਚੱਕਰਵਾਤੀ ਤੂਫ਼ਾਨ ਜ਼ਮੀਨ ਨਾਲ ਟਕਰਾਏਗਾ ਤਾਂ ਉਦੋਂ ਹਵਾ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟੇ ਦੌਰਾਨ ਦੱਖਣ-ਪੂਰਬ ਤੇ ਪੂਰਬ-ਮੱਧ ਅਰਬ ਸਾਗਰ ਉੱਪਰ ਘੱਟ ਦਬਾਅ ਦਾ ਖੇਤਰ ਬਣੇਗਾ ਅਤੇ ਤੇਜ਼ੀ ਨਾਲ ਅੱਗੇ ਵੱਧਦਾ ਜਾਵੇਗਾ।
 

3 ਜੂਨ ਤਕ ਤੂਫ਼ਾਨ ਦੇ ਗੁਜਰਾਤ ਤੇ ਉੱਤਰੀ ਮਹਾਰਾਸ਼ਟਰ ਦੇ ਤੱਟਾਂ ਨਾਲ ਟਕਰਾਉਣ ਤੋਂ ਬਾਅਦ ਉੱਤਰ-ਪੱਛਮ ਵੱਲ ਜਾਣ ਦੀ ਸੰਭਾਵਨਾ ਹੈ। ਗੁਜਰਾਤ ‘ਚ ਇਸ ਚੱਕਰਵਾਤ ਕਾਰਨ ਸੌਰਾਸ਼ਟਰ, ਪੋਰਬੰਦਰ, ਅਮਰੇਲੀ, ਜੂਨਾਗੜ੍ਹ, ਰਾਜਕੋਟ ਤੇ ਭਾਵਨਗਰ ਜ਼ਿਲ੍ਹਿਆਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।
 

ਮੌਸਮ ਵਿਭਾਗ ਅਨੁਸਾਰ ਦੱਖਣ-ਪੂਰਬੀ ਅਰਬ ਸਾਗਰ ਤੇ ਲਕਸ਼ਦੀਪ ‘ਚ ਅੱਜ ਇੱਕ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ। ਉਮੀਦ ਹੈ ਕਿ ਭਲਕੇ ਇਸ ਨੂੰ ਹੋਰ ਵੱਧ ਜਾਵੇਗਾ ਅਤੇ ਉਸ ਤੋਂ ਇੱਕ ਦਿਨ ਬਾਅਦ ਇਹ ਚੱਕਰਵਾਤ ‘ਚ ਬਦਲ ਜਾਵੇਗਾ। ਇਹ ਉੱਤਰ ਵੱਲ ਵਧੇਗਾ ਅਤੇ ਗੁਜਰਾਤ ਦੇ ਨੇੜੇ ਪਹੁੰਚੇਗਾ। ਇਸ ਤੋਂ ਬਾਅਦ 3 ਜੂਨ ਨੂੰ ਮਹਾਰਾਸ਼ਟਰ ਦੇ ਤੱਟ ‘ਤੇ ਪਹੁੰਚੇਗਾ।

Source HINDUSTAN TIMES

%d bloggers like this: