ਅਨੰਤਨਾਗ ’ਚ 2 ਅੱਤਵਾਦੀਆਂ ਨਾਲ ਮੁਕਾਬਲਾ ਜਾਰੀ, ਸੋਪੋਰ ’ਚ 3 ਗ੍ਰਿਫ਼ਤਾਰ

ਅੱਜ ਐਤਵਾਰ 31 ਮਈ ਨੂੰ ਤੜਕੇ ਅਨੰਤਨਾਗ ਦੇ ਪੋਸ਼ਕਰੀਰੀ ਇਲਾਕੇ ਵਿੱਚ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਇਲਾਕੇ ’ਚ ਇੱਕ ਤੋਂ ਦੋ ਅੱਤਵਾਦੀ ਲੁਕੇ ਹੋ ਸਕਦੇ ਹਨ।

 

 

ਜੰਮੂ–ਕਸ਼ਮੀਰ ’ਚ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਵਿਰੁੱਧ ਆਪਰੇਸ਼ਨ ਜਾਰੀ ਹੈ। ਇਸ ਦੌਰਾਨ ਸੁਰੱਖਿਆ ਬਲਾਂ ਤੇ ਰਾਜ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਸੋਪੋਰ ’ਚ ਲਸ਼ਕਰ–ਏ–ਤੋਇਬਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

 

 

ਗ੍ਰਿਫ਼ਤਾਰ ਕੀਤੇ ਗਏ ਲਸ਼ਕਰ ਦੇ ਇਨ੍ਹਾਂ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ, ਗੋਲਾ–ਬਾਰੂਦ ਤੇ ਹੋਰ ਖ਼ਤਰਨਾਕ ਸਮੱਗਰੀ ਵੀ ਬਰਾਮਦ ਹੋਈ ਹੈ।

 

 

ਪਾਕਿਸਤਾਨ ਦੀ ਅੱਤਵਾਦੀ ਸਾਜ਼ਿਸ਼ ਨੂੰ ਲੈ ਕੇ ਜਾਂਚ ਏਜੰਸੀਆਂ ਨੂੰ ਕਈ ਵੱਡੀਆਂ ਜਾਣਕਾਰੀਆਂ ਹੱਥ ਲੱਗੀਆਂ ਸਨ। ਖੁਫ਼ੀਆ ਰਿਪੋਰਟ ਰਾਹੀਂ ਅਜਿਹੀ ਜਾਣਕਾਰੀ ਵੀ ਮਿਲੀ ਕਿ ਕੰਟਰੋਲ ਰੇਖਾ ਰਾਹੀਂ ਤਾਲਿਬਾਨ ਕਮਾਂਡੋ ਸਿਖਲਾਈ ਤੇ ਘੁਸਪੈਠ ਕਰਵਾਉਣ ਦੇ ਜਤਨਾਂ ਵਿੱਚ ਜੁਟੇ ਹੋਏ ਹਨ।

 

 

ਜਾਂਚ ਏਜੰਸੀਆਂ ਨੂੰ ਪਾਕਿਸਤਾਨ ਵੱਲੋਂ ਘੁਸਪੈਠ ਕਰਵਾਉਣ ਤੇ ਉਸ ਦੀਆਂ ਅੱਤਵਾਦੀ ਗਤੀਵਿਧੀਆਂ ਦੀ ਸਾਜ਼ਿਸ਼ ਬਾਰੇ ਜਾਣਕਾਰੀ ਹੱਥ ਲੱਗੀ ਸੀ। ਉਨ੍ਹਾਂ ਖੁਫ਼ੀਆ ਰਿਪੋਰਟਾਂ ਮੁਤਾਬਕ ਅੱਤਵਾਦੀਆਂ ਦੇ ਦੋ ਅਣਜਾਣ ਗੁੱਟ ਗੁਰੇਜ਼ ਸੈਕਟਰ ਦੇ ਸਾਹਾਮਣੇ ਸਰਦਾਰੀ ਕੋਲ ਘੁਸਪੈਠ ਕਰਵਾਉਣ ਦੇ ਜਤਨਾਂ ਵਿੱਚ ਲੱਗੇ ਹੋਏ ਹਨ। ਇਨ੍ਹਾਂ ਵਿੱਚ ਜੈਸ਼–ਏ–ਮੁਹੰਮਦ ਤੇ ਯੂਨੀਡੇਨ ਦੇ ਸੰਗਠਨ ਨਾਲ ਜੁੜੇ ਦੋ ਗੁੱਟ ਹਨ।

 

Source HINDUSTAN TIMES

%d bloggers like this: